Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Showing posts with label ਸ਼ਬਦ ਚਿੱਤਰ. Show all posts
Showing posts with label ਸ਼ਬਦ ਚਿੱਤਰ. Show all posts

Wednesday, August 29, 2012

ਕਲਾ ਦਾ ਪੁਜਾਰੀ-ਸਾਬਰ ਅਲੀ 'ਮੋਰਿੰਡਾ'


     ਕਲਾ ਨਾਲ਼ ਅੰਤਾਂ ਦਾ ਮੋਹ ਰੱਖਣ ਵਾਲ਼ੇ ਬਹੁਤ ਸਾਰੇ ਕਲਾਕਾਰਾਂ ਬਾਰੇ ਪੜ੍ਹਿਆ ਤੇ ਸੁਣਿਆ ਤਾਂ ਬਹੁਤ ਵਾਰ ਸੀ ਪਰ ਇਹੋ ਜਿਹੇ ਕਲਾਕਾਰ ਨੂੰ ਮਿਲਣ ਦਾ ਮੌਕਾ ਦੋ ਕੁ ਸਾਲ ਪਹਿਲਾਂ 'ਸਾਹਿਤ ਸੁਰ ਸੰਗਮ ਸਭਾ ਇਟਲੀ' ਦਾ ਗਠਨ ਕਰਨ ਮੌਕੇ ਮਿਲਿਆ। ਜਿਸ ਨੂੰ ਪ੍ਰਮਾਤਮਾ ਨੇ ਇੱਕ ਨਹੀਂ ਬਲਕਿ ਬਹੁਤ ਸਾਰੀਆਂ ਕਲਾਵਾਂ ਨਾਲ਼ ਨਿਵਾਜਿਆ ਹੈ। ਉਹ ਲੇਖ਼ਕ ਹੈ, ਗਾਇਕ ਹੈ ਤੇ ਅਦਾਕਾਰ ਵੀ। ਕਿੱਤੇ ਦੇ ਤੌਰ ਤੇ ਉਸ ਨੇ ਕਿਸੇ ਵੀ ਕਲਾ ਨੂੰ ਨਹੀਂ ਅਪਣਾਇਆ ਹੋਇਆ। ਉਸਦਾ ਕਹਿਣਾ ਹੈ ਕਿ ਉਹ ਗਾਇਕੀ ਨੂੰ ਕਿੱਤੇ ਵਜੋਂ ਜਰੂਰ ਅਪਣਾਉਂਦਾ ਜੇ ਉਹ ਪੂਰੀ ਤਰ੍ਹਾਂ ਸੰਗੀਤ ਦੀ ਵਿਦਿਆ ਹਾਸਿਲ ਕਰ ਪਾਉਂਦਾ। ਗੀਤ ਸੰਗੀਤ ਉਸ ਦੀ ਰੂਹ ਦੀ ਖ਼ੁਰਾਕ ਹੈ। ਗੀਤ ਸੰਗੀਤ ਤੋਂ ਬਿਨਾਂ ਉਹ ਜ਼ਿੰਦਗੀ ਨੂੰ ਅਧੂਰੀ ਜਿੰਦਗੀ ਮੰਨਦਾ ਹੈ। ਉਹ ਹਰ
ਇੱਕ ਕਲਾ ਅਤੇ ਕਲਾਕਾਰ ਦਾ ਬਹੁਤ ਕਦਰਦਾਨ ਹੈ। ਉਹ ਦੂਜੇ ਕਲਾਕਾਰਾਂ ਦੇ ਵਧੀਆ ਕੰਮ ਦੀ ਹਮੇਸ਼ਾ ਤਾਰੀਫ਼ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਉਨ੍ਹਾਂ ਦੇ ਮੂੰਹ ਤੇ ਹੀ ਕਹਿੰਦਾ ਹੈ ਨਾ ਕਿ ਪਿੱਠ ਪਿੱਛੇ। ਸ਼ਾਇਦ ਇਹੋ ਕਾਰਨ ਹੈ ਕਿ ਇਟਲੀ ਦੇ
ਸਾਰੇ ਕਲਾਕਾਰਾਂ ਦਾ ਉਸ ਨਾਲ਼ ਵਧੀਆ ਮਿਲਵਰਤਨ ਹੈ। ਸੱਚੀ ਗੱਲ ਮੂੰਹ ਤੇ ਕਹਿਣ ਵਾਲ਼ੀ ਉਸ ਦੀ ਆਦਤ ਕਾਰਨ ਜਿੱਥੇ ਉਸ ਦੇ ਕਦਰਦਾਨਾ ਦੀ ਕਮੀ ਨਹੀਂ, ਉੱਥੇ ਇਸ ਆਦਤ ਕਾਰਨ ਬਹੁਤ ਸਾਰੇ ਸੱਜਣ ਉਸ ਤੋਂ ਪਾਸਾ ਵੀ ਵੱਟ ਗਏ ਹਨ। ਕਲਾ ਦਾ ਪੁਜਾਰੀ, ਯਾਰਾਂ ਦਾ ਯਾਰ, ਸਭ ਨੂੰ ਖਿੜੇ ਮੱਥੇ ਮਿਲਣ ਵਾਲ਼ਾ ਇਹ ਕਲਾਕਾਰ ਹੈ ਸਾਬਰ ਅਲੀ। ਇਟਲੀ ਵਿੱਚ ਉਹ ਸਾਬਰ ਅਲੀ ਮੋਰਿੰਡਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
    

Sunday, May 6, 2012

ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ 'ਸਿੱਕੀ'


     ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜ਼ਿੰਦਗੀ 'ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬੀ ਆਪਣੇ ਸੁਭਾਅ ਮੁਤਾਬਿਕ ਆਪਣੇ ਧਰਮ ਵਿਰਸਾਤ, ਆਪਣੀਆਂ ਖੇਡਾਂ, ਆਪਣੇ ਲੋਕ ਨਾਚ ਗਿੱਧਾ ਭੰਗੜਾ, ਆਪਣਾ ਗੀਤ ਸੰਗੀਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਵਿਦੇਸ਼ਾਂ ਵਿੱਚ ਵੀ ਇਨ੍ਹਾਂ ਨੇ ਆਪਣੇ ਹਰ ਰੰਗ ਨਾਲ ਵਿਦੇਸ਼ੀ ਲੋਕਾਂ ਨੂੰ ਰੰਗਣ ਦੀ ਬੇਮਿਸਾਲ ਕੋਸ਼ਿਸ਼ ਕੀਤੀ ਹੈ। ਕੁਝ ਇਸੇ ਹੀ ਸੋਚ ਨੂੰ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ ਪੰਜਾਬੀ ਗੱਭਰੂ ਕੁਲਵਰਨ ਸਿੰਘ। ਪਰ ਸਟੇਜਾਂ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ ਸਿੱਕੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਹੈ। ਆਪਣੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ ਸਮਾਂ ਕੱਢ ਕੇ ਆਪਣੇ ਸ਼ੌਂਕ ਨੂੰ ਵੀ ਪੂਰਾ ਕਰਦਾ ਆ ਰਿਹਾ ਹੈ। ਸਿੱਕੀ ਭੰਗੜੇ ਦਾ ਇੱਕ ਵਧੀਆ ਕਲਾਕਾਰ ਹੈ ਅਤੇ ਉਸਦੀ ਇਹ ਕਲਾ ਸਿੱਕੀ ਦੇ ਸਿਰ ਚੜ੍ਹ ਬੋਲਦੀ ਹੈ।

Sunday, October 30, 2011

ਮੋਰਨੀ ਗੀਤ ਰਾਹੀਂ ਹਰ ਪਾਸੇ ਬੱਲੇ-ਬੱਲੇ ਕਰਵਾਉਣ ਵਾਲਾ ਗੀਤਕਾਰ "ਬਿੰਦਰ ਨਵੇਂ ਪਿੰਡੀਆ"

     ਨਕੋਦਰ ਕਸਬੇ ਦੇ ਛੋਟੇ ਜਿਹੇ ਪਿੰਡ ਨਵਾਂ ਪਿੰਡ ਜੱਟਾਂ ਦੇ ਜੰਮਪਲ ਬਿੰਦਰ ਨਵੇਂ ਪਿੰਡੀਏ ਨੇ ਮੁਢਲੀ ਸਿੱਖਿਆ ਆਪਣੇ ਪਿੰਡ ਤੋਂ ਹੀ ਹਾਸਲ ਕੀਤੀ। ਪੰਡੋਰੀ ਖਾਸ ਤੋਂ ਦਸਵੀਂ ਕਰ ਕੇ, ਉੱਚ ਵਿਦਿਆ ਲਈ ਗੁਰੂ ਨਾਨਕ ਕਾਲਜ ਨਕੋਦਰ ਵਿੱਚ ਦਾਖਲਾ ਲਿਆ।ਪੜ੍ਹਾਈ ਤੋਂ ਇਲਾਵਾ ਉਸ ਨੂੰ ਗੀਤ ਲਿਖਣ ਦਾ ਵੀ ਸ਼ੌਂਕ ਪੈ ਗਿਆ। ਪਰ ਕਿਸੇ ਕਾਰਨ ਪੜ੍ਹਾਈ ਅਧੂਰੀ ਛੱਡ ਜਰਮਨ ਆ ਗਿਆ।ਏਥੇ ਉਸ ਨੇ ਕੰਮ ਨਾਲ ਜੱਦੋ ਜਹਿਦ ਕਰਦਿਆਂ ਆਪਣੀ ਗੀਤਕਾਰੀ ਵੀ ਬਰਕਰਾਰ ਰੱਖੀ।

     ਬਿੰਦਰ ਨਵੇਂ ਪਿੰਡੀਏ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ "ਗ਼ਮ ਸਾਡੇ ਮੁੱਕਦੇ ਨਹੀਂ, ਹੰਝੂ ਰੋਕੇ ਰੁਕਦੇ ਨਹੀਂ, ਆਵੇ ਸੱਜਣਾ ਦੀ ਯਾਦ, ਪਾਵਾਂ ਬਾਰੀ ਵੱਲ ਝਾਤ, ਪਰ ਯਾਰ ਸਾਡੇ ਪੁੱਛਦੇ ਨਹੀਂ। ਲੈਹਿੰਬਰ ਹੂਸੈਨਪੁਰੀ ਨੇ ਆਪਣੀ ਟੇਪ "ਅੱਖਾਂ ਸੱਜਣਾ ਨੇ ਮੋੜੀਆਂ ਵਿੱਚ ਰਿਕਾਰਡ ਕਰਵਾਇਆ।
ਉਨ੍ਹਾਂ ਦੀ ਆਵਾਜ਼ ਵਿੱਚ ਬਿੰਦਰ ਨਵੇਂ ਪਿੰਡੀਏ ਦੇ ਹੋਰ ਕਾਫ਼ੀ ਗੀਤ ਰਿਕਾਰਡ ਹੋਏ ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਜਿਵੇਂ "ਵਿੱਚ ਪ੍ਰਦੇਸਾਂ ਮੇਰਾ ਦਿਲ ਨਾ ਨੀ ਲੱਗੇ ਮਾਏ", "ਬੱਚ ਜਾਅ ਜੱਟਾਂ ਦੇ ਮੁੰਡੇ ਅੜਬ ਬੜੇ", "ਤੇਰੀ ਆਕੜ ਸੋਹਣੀਏ"

Sunday, October 17, 2010

ਜ਼ਿੰਦਗੀ ਨੂੰ ਗੀਤਾਂ 'ਚ ਪਰੋਣ ਵਾਲੇ ਇੰਦਰਜੀਤ ਹਸਨਪੁਰੀ ਨੂੰ ਯਾਦ ਕਰਦਿਆਂ



ਜ਼ਿੰਦਗੀ ਗੀਤਾਂ ਵਿੱਚ ਪਰੋ ਕੇ ਚਲਾ ਗਿਆ,

ਜ਼ਿੰਦਗੀ ਦਾ ਸਫ਼ਰ ਮੁਕਾ ਕੇ ਚਲਾ ਗਿਆ।

     ਪੰਜਾਹ ਸਾਲ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਸਭਿਆਚਾਰ, ਪੰਜਾਬ ਦੇ ਸੁੱਖਾਂ ਦੇ ਪਲ, ਪੰਜਾਬ ਦੇ ਦੁੱਖਾਂ ਦੇ ਪਲ ਅਤੇ ਹਰ ਕਿਸੇ ਦੇ ਦਿਲ ਦੀ ਗੱਲ ਨੂੰ ਗੀਤਾਂ `ਚ ਪਰੋ ਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇੰਦਰਜੀਤ ਹਸਨਪੁਰੀ ਹਜ਼ਾਰਾਂ ਗੀਤ, ਕਈ ਕਿਤਾਬਾਂ ਅਤੇ ਕਈ ਫ਼ਿਲਮਾਂ ਪੰਜਾਬੀਆਂ ਦੀ ਝੋਲੀ `ਚ ਪਾ ਕੇ ਪਿਛਲੇ ਸਾਲ 8 ਅਕਤੂਬਰ 2009 ਨੂੰ ਭਾਵੇਂ ਸਰੀਰਕ ਤੌਰ `ਤੇ ਸਾਡੇ ਤੋਂ ਵਿਛੜ ਗਿਆ ਹੈ, ਪਰ ਉਹ ਆਪਣੇ ਗੀਤਾਂ ਅਤੇ ਫਿਲਮਾਂ ਰਾਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰਹੇਗਾ।

Saturday, May 1, 2010

ਪਿਸਤੌਲ ਬੰਦੂਕਾਂ ਦੇ ਕਲਚਰ ਤੋਂ, ਤੰਗ ਆ ਗਏ ਹਾਂ ਡਾਢੇ - ਗੁਰਵਿੰਦਰ ਬਰਾੜ



              ਪੰਜਾਬੀ ਗਾਇਕੀ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ। ਬਹੁਤ ਸਾਰੇ ਨੌਜਵਾਨ ਇਸ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਗਾਇਕ ਇੰਨੇ ਜ਼ਿਆਦਾ ਹੋ ਚੁੱਕੇ ਹਨ ਕਿ ਨਵੇਂ ਗਾਇਕ ਲਈ ਪੈਰ ਜਮਾਉਣੇ ਸੌਖੀ ਗੱਲ ਨਹੀਂ। ਹਰ ਕੋਈ ਸਫਲ ਹੋਣ ਲਈ ਆਪੋ ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਕੋਈ ਕਈ ਕਈ ਸਾਲ ਸੰਗੀਤਕ ਸਿੱਖਿਆ ਲੈ ਕੇ ਇਸ ਖੇਤਰ ਵਿੱਚ ਆਉਂਦਾ ਹੈ, ਕੋਈ ਸੋਚਦਾ ਹੈ ਕਿ ਵੀਡੀਓ ਦਾ ਜ਼ਮਾਨਾ ਹੈ, ਸ਼ਾਇਦ ਵਧੀਆ ਵੀਡੀਓ ਬਣਾ ਕੇ ਸਫਲ ਹੋ ਜਾਵੇਗਾ। ਕੋਈ ਘਟੀਆ ਸੋਚ ਵਾਲਾ ਲੱਚਰ ਗੀਤ ਗਾ ਕੇ ਜਾਂ ਲੱਚਰ ਵੀਡੀਓ ਬਣਾ ਕੇ ਸਫ਼ਲ ਹੋਣਾ ਚਾਹੁੰਦਾ ਹੈ।
 ਬਿਨਾਂ ਇਹ ਸੋਚੇ ਸਮਝੇ ਕਿ ਇਸ ਦਾ ਬੱਚਿਆਂ ਉੱਤੇ ਕੀ ਅਸਰ ਪਵੇਗਾ। ਕੀ ਇਸ ਗੀਤ ਨੂੰ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਂ ਵੇਖਿਆ ਜਾ ਸਕੇਗਾ ਜਾ ਨਹੀਂ?