ਲੈਪ ਟੌਪ ਚੱਕ ਨੈੱਟ ਲਈਦਾ ਏ ਜੋੜ
ਮੂੰਹ ਹੱਥ ਧੋ ਕੇ ਚਾਹ ਪੀਣ ਤੋਂ ਪਹਿਲਾਂ
ਚੈੱਕ ਕਰੀਦਾ ਅਕਾਊਂਟ ਜਿਹੜਾ ਫੇਸਬੁੱਕ ਦਾ।
ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ।
ਮਾਰ-ਮਾਰ ਕੇ ਆਵਾਜ਼ਾਂ ਨਿੱਤ ਥੱਕ ਜਾਵੇ ਮਾਂ
ਪੁੱਛੇ ਲੱਭਦਾਂ ਏ ਕੀ? ਮੈਨੂੰ ਵੀ ਤਾਂ ਸਮਝਾਅ
ਜਿੱਦਣ ਦਾ ਡੱਬਾ ਜਿਹਾ ਲਿਆਂਦਾ ਘਰ ਵਿੱਚ
ਰਿਹਾ ਫ਼ਿਕਰ ਨਾ ਕੋਈ ਤੈਨੂੰ ਰੋਟੀ ਟੁੱਕ ਦਾ।